ਨਾਨਕ ਸਿੰਘ ਦਾ ਕਥਾ-ਜਗਤ: ਇਕ ਅਧਿਐਨ
Author : ਡਾ. ਕਾਰਜ ਸਿੰਘ
Abstract :
ਪੰਜਾਬੀ ਸਾਹਿਤ ਜਗਤ ਵਿਚ ਨਾਨਕ ਸਿੰਘ ਇਕ ਬਹੁਪੱਖੀ ਲੇਖਕ ਹੋਇਆ ਹੈ। ਉਸਨੇ ਨਾਵਲ, ਕਹਾਣੀ, ਨਾਟਕ, ਲੇਖ, ਅਨੁਵਾਦ ਅਤੇ ਸਵੈਜੀਵਨੀ ਸਾਹਿਤ ਰੂਪਾਂ ਵਿੱਚ ਕਲਮ ਅਜ਼ਮਾਈ ਕੀਤੀ। ਨਾਵਲ ਲਿਖਣ ਦੇ ਨਾਲ-ਨਾਲ ਕਹਾਣੀ ਦੇ ਖੇਤਰ ਵਿੱਚ ਵੀ ਉਸ ਦਾ ਖ਼ਾਸ ਯੋਗਦਾਨ ਹੈ। ਭਾਵੇਂ ਕਿ ਇਸ ਪੱਖ ਤੋਂ ਆਲੋਚਕਾਂ ਵੱਲੋਂ ਉਹਨਾਂ ਨੂੰ ਘੱਟ ਗੌਲਿਆ ਗਿਆ ਹੈ। ਕਹਾਣੀ ਦੇ ਖੇਤਰ ਵਿੱਚ ਨਾਨਕ ਸਿੰਘ ਦਾ ਵਿਸ਼ੇਸ਼ ਯੋਗਦਾਨ ਇਸ ਕਰਕੇ ਵੀ ਹੈ ਕਿ ਉਸਨੇ ਮੁੱਢਲੇ ਪੜ੍ਹਾਅ ਦੀ ਪੰਜਾਬੀ ਕਹਾਣੀ ਨੂੰ ਧਾਰਮਿਕ ਸੁਧਾਰਵਾਦ ਦੀ ਵਲਗਣ ਵਿੱਚੋਂ ਕੱਢ ਕੇ ਸਮਾਜਕ ਸੁਧਾਰਵਾਦ ਵੱਲ ਤੋਰਿਆ। ਉਸਨੂੰ ਸੁਧਾਰਵਾਦੀ, ਮਾਨਵਾਦੀ, ਕਹਾਣੀਕਾਰ ਆਖਿਆ ਜਾਂਦਾ ਜਿਸ ਨੇ ਸਮਾਜ-ਸੁਧਾਰ ਦੇ ਮੰਤਵ ਨਾਲ ਕਹਾਣੀ ਦੀ ਰਚਨਾ ਕੀਤੀ ਹੈ। ਉਸਦੇ ਹੰਝੂਆਂ ਦੇ ਹਾਰ, ਸੱਧਰਾਂ ਦੇ ਹਾਰ, ਮਿੱਧੇ ਹੋਏ ਫੁੱਲ, ਸੁਨਿਹਰੀ ਜਿਲਦ, ਸੁਪਨਿਆਂ ਦੀ ਕਬਰ, ਸਵਰਗ ਤੇ ਉਸਦੇ ਵਾਰਸ, ਮੇਰੀਆਂ ਕਹਾਣੀਆਂ, ਚੌਣਵੀਂ ਕਹਾਣੀ, ਛੇਕੜਲੀ ਰਿਸ਼ਮ ਆਦਿ ਕਹਾਣੀ ਸੰਗ੍ਰਿਹ ਪ੍ਰਕਾਸ਼ਿਤ ਹੋਏ I
Keywords :
ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਆਰਥਿਕ, ਵਿਧਵਾ ਔਰਤ, ਵੇਸਵਾ, ਬਾਲ ਵਿਆਹ, ਅਣਜੋੜ ਵਿਆਹ ਵਰਗੇ ਸਮੱਸਿਆਕਾਰ, ਬਸਤੀਵਾਦੀ ਹਕੂਮਤ I