ਪੁਰਾਤਨ ਜਨਮਸਾਖੀਆਂ ਵਿਚਲੀਆਂ ਕਥਾਨਕ ਰੂੜੀਆਂ ਦਾ ਅਧਿਐਨ
Author : ਡਾ. ਜਤਿੰਦਰ ਕੌਰ
Abstract :
ਜਨਮਸਾਖੀ ਸਾਹਿਤ ਦਾ ਪੰਜਾਬੀ ਵਾਰਤਕ ਸਾਹਿਤ ਵਿਚ ਨਿਵੇਕਲਾ ਸਥਾਨ ਹੈ। ਗੁਰੂ ਨਾਨਕ ਦੇਵ ਜੀ ਨਾ ਕੇਵਲ ਧਾਰਮਿਕ ਰਹਿਬਰ ਸਨ ਸਗੋਂ ਯੁਗ ਪੁਰਸ਼ ਵੀ ਸਨ। ‘ਪੁਰਾਤਨ ਜਨਮਸਾਖੀ’ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਪੇਸ਼ ਕਰਨ ਦਾ ਮੁੱਖ ਸ੍ਰੋਤ ਹੈ। ਪੁਰਾਤਨ ਜਨਮਸਾਖੀ ਦਾ ਮੁੱਖ ਉਦੇਸ਼ ਗੁਰੂ ਜੀ ਦੇ ਲੋਕਿਕ ਰੂਪ ਦੀ ਥਾਂ ਅਲੌਕਿਕ ਸਰੂਪ ਦੇ ਮਹੱਤਵ ਨੂੰ ਦੱਸਣਾ ਹੈ। ਜਨਮਸਾਖੀ ਵਿਚਲੀਆਂ ਵੱਖ-ਵੱਖ ਕਥਾਨਕ ਰੂੜੀਆਂ ਅਤੇ ਬਿਰਤਾਂਤ ਲੋਕਾਂ ਦੀ ਰਹਿਣੀ-ਬਹਿਣੀ ਅਤੇ ਸਮੁੱਚੀ ਜੀਵਨ ਜਾਂਚ ਦੀ ਝਲਕ ਪੇਸ਼ ਕਰਦੀਆਂ ਹਨ। ਜਨਮਸਾਖੀਆਂ ਦਾ ਵਿਸ਼ੇਸ਼ ਸਭਿਆਚਾਰਕ ਮਹੱਤਵ ਹੁੰਦਾ ਹੈ। ਇਹ ਲੋਕ ਸਭਿਆਚਾਰ ਦਾ ਬਹੁਤ ਕੀਮਤੀ ਸਰਮਾਇਆ ਹਨ I
Keywords :
ਜਨਮਸਾਖੀ, ਗੁਰੂ ਨਾਨਕ ਦੇਵ ਜੀ, ਕਥਾਨਕ ਰੂੜੀ, ਕਰਾਮਾਤ, ਸਭਿਆਚਾਰ I